BACK

ਤਰਕ ਤੇ ਵਿਗਿਅਾਨ ਦੋਹਵਾਂ ਦਾ ਖੰਡਨ

0 comments

303 Views


Summary

ਜੇ ਕਿਸੇ ਵਰਤਾਰੇ ਨੂੰ ਕਿਸੇ ਦੇ ਵੇਖਣ ਦਾ ਰਿਕਾਰਡ ਨਾ ਹੋਵੇ, ੲਿਹ ਕੋੲੀ ਦਲੀਲ ਨਹੀਂ ਕਿ ੳੁਹ ਹੋ ਹੀ ਨਹੀਂ ਸਕਦਾ

Full Article

Read the original in English

ਭਾਰਤ ਦੇ ਕੲੀ ਮੀਡੀਅਾ ਅਦਾਰਿਅਾਂ ਨੇ ਮਾਣਯੋਗ ਮਨੁੱਖੀ ਵਸੀਲੇ ਅਤੇ ਵਿਕਾਸ ਰਾਜ ਮੰਤਰੀ ਸ੍ਰੀ ਸਤਪਾਲ ਸਿੰਘ ਦੀ ਟਿਪਣੀ ਜਿਸ ਵਿੱਚ ੳੁਹਨਾਂ ਨੇ ੲੇਵੋਲੂਸ਼ਨ ਦੇ ਸਿਧਾਂਤ ਨੂੰ ਨਕਾਰਿਅਾ ਹੈ ਬਾਰੇ ਰਿਪੋਰਟ ਕੀਤਾ ਹੈ। ੲਿਹ ਟਿਪਣੀ ੳੁਹਨਾਂ ਨੇ ਅੌਰਾਂਗਾਬਾਦ (ਮਹਾਂਰਾਸ਼ਟਰ) ਵਿਖੇ ਅਖਿੱਲ ਭਾਰਤੀ ਵੈਦਿਕ ਸਮੇਲਨ ਵਿੱਚ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤੀ। ਮੰਤਰਾਲੇ ਦੀ ਵੈਬਸੲੀਟ ਤੇ ੲਿੱਸ ਗੱਲਬਾਤ ਦੇ ਟਵੀਟ ਦਾ ਵਿਡੀਓ ਮੋਜੂਦ ਹੈ। ਹਿੰਦੀ ਵਿੱਚ ਗੱਲਬਾਤ ਕਰਦਿਅਾਂ, ਡਾ ਸਿੰਘ ਨੇ ਕਿਹਾ ਕਿ ਸਾਡੇ ਪੂਰਵਜਾਂ ਜਾ ਕਿਸੇ ਹੋਰ ਨੇ, ਲਿਖਿਤ ਜਾਂ ਜ਼ਬਾਨੀ ਕਦੀ ਨਹੀਂ ਕਿਹਾ ਕਿ ੳੁਹਨਾਂ ਨੇ ਕਿਸੇ ਸ਼ਹਿਰ ਜਾਂ ਜੰਗਲ ਵਿੱਚ ਬਾਂਦਰ ਤੋਂ ਮਨੁੱਖ ਬਣਦਾ ਵੇਖਿਅਾ ਹੈ। ਡਾਰਵਿਨ ਦਾ ੲੇਵੋਲੂਸ਼ਨ ਸਿਧਾਂਤ ਵਿਗਿਅਾਨਕ ਤੌਰ ਤੇ ਗਲਤ ਹੈ। ਮਨੁੱਖ ਜਦੋਂ ਦਾ ਧਰਤੀ ਤੇ ਅਾੲਿਅਾ ਹੈ, ਮਨੁੱਖ ਹੀ ਹੈ ਤੇ ਹਮੇਸ਼ਾ ਮਨੁੱਖ ਹੀ ਰਹੇਗਾ। ੳੁਹਨਾ ਕਿਹਾ ਕਿ ਸਾਡੇ ਸਕੂਲਾਂ ਤੇ ਕਾਲਜਾਂ ਦੀ ਪੜਾੲੀ ਵਿੱਚ ੲਿਸ ਵਿਸ਼ੇ ਤੇ ਤਬਦੀਲੀ ਦੀ ਲੋੜ ਹੈ। ੳੁਹਨਾਂ ੲਿਹ ਵੀ ਕਿਹਾ ਕਿ ਬਹੁਤ ਲੋਕਾਂ ਨੂੰ ਸ਼ਾੲਿਦ ਨਾ ਪਤਾ ਹੋਵੇ ਕਿ 35 ਸਾਲ ਪਹਿਲਾਂ ਹੀ ਵਿਦੇਸ਼ੀ ਵਿਗਿਅਾਨੀਅਾਂ ਨੇ ਸਿੱਧ ਕਰ ਦਿਤਾ ਸੀ ਕਿ ੲੇਵੋਲੂਸ਼ਨ ਦੇ ਸਿਧਾਂਤ ਵਿੱਚ ਕੋੲੀ ਸੱਚ ਨਹੀਂ ਹੈ।

 

ਜੋ ਡਾ਼ ਸਿੰਘ ਨੇ ਕਿਹਾ ਹੈ ੳੁਹ ਕੲੀ ਸੱਤਹ ਤੇ ਗਲਤ ਹੈ। ਸੱਚ ਤਾਂ ੲਿਹ ਹੈ ਕਿਹ, ੲਿਹ ਜੀਵ ਵਿਗਿਅਾਨ ਤੇ ਤਰਕ ਦੁਹਵਾਂ ਦਾ ਖੰਡਨ ਹੈ। ੲੇਵੋਲੂਸ਼ਨ ਦੇ ਮੋਟੇ ਤੱਥ, ੲੇਵੋਲੂਸ਼ਨ ਕਿਸ ਤਰਾਂ ਹੁੰਦੀ ਹੈ, ਤੇ ਕਿਨੇ ਸਮੇਂ ਵਿਚ ਮਨੁੱਖ ਤੇ ਹੋਰ ਮਨੁੱਖੀ ਨਸਲਾਂ ਵਿੱਚ ਬਦਲਾਵ ਅਾੳੁੰਦਾ ਹੈ ਅਾਦਿ ਬਾਰੇ ਦੁਨੀਅਾਂ ਭਰ ਦੇ ਵਿਗਿਅਾਨੀਅਾਂ ਦੀ ਸਹਿਮਤੀ ਹੈ। ਬੇਸ਼ੱਕ ੲੇਵੋਲੂਸ਼ਨ-ਬਾੲਿਅਾਲੋਜੀ ਦੇ ਅੰਦਰ ਦੇ ਵਿਸ਼ਿਅਾਂ ਤੇ, ਹੋਰਨਾਂ ਵਿਗਿਅਾਨਕ ਵਿਸ਼ਿਅਾਂ ਵਾਂਗ ਬਹਿਸਾਂ ਹੁੰਦੀਅਾਂ ਹਨ। ੲਿਸ ਦਾ ਮਤਲਬ ੲਿਹ ਨਹੀਂ ਕਿ ਡਾਰਵਿਨ ਦੇ ੲੇਵੋਲੂਸ਼ਨ ਦੇ ਸਿਧਾਂਤ ਦੇ ਮੁੱਖ ਪਹਿਲੂਅਾਂ ਬਾਰੇ ਕੋੲੀ ਝਗੜਾ ਹੈ। ਕਿਸੇ ਕਿਸਮ ਦਾ ਕੋੲੀ ਵਿਗਿਅਾਨਕ ਪਰਮਾਣ ਡਾਰਵਿਨ ਦੇ ੲੇਵੋਲੂਸ਼ਨ ਦੇ ਸਿਧਾਂਤ ਨੂੰ ਗਲਤ ਸਾਬਿਤ ਨਹੀਂ ਕਰਦਾ। ਬਹੁਤ ਲੋਕ, ਜਿਹਨਾਂ ਵਿੱਚ ਭਾਰਤੀ ਵਿਗਿਅਾਨੀ ਵੀ ਸ਼ਾਮਿਲ ਨੇ, ਅਾਪਣੀਅਾਂ ਪ੍ਰਯੋਗਸ਼ਾਲਾਵਾਂ ਵਿੱਚ ੲੇਵੋਲੂਸ਼ਨ ਕਰਕੇ ਅਾੳੁਂਦੇ ਬਦਲਾਵ ਅਾਮ ਹੀ ਵੇਖਦੇ ਹਨ, ਤੇ ੲਿਹਨਾ ਵਿੱਚ ਨਵੀਅਾਂ ਨਸਲਾਂ ਦੀ ੳੁਤਪਤੀ ਵੱਲ ਪਹਿਲੇ ਕਦਮ ਵੀ ਵੇਖੇ ਗੲੇ ਹਨ।

 

ਮੈਨੂੰ ਬਿਲਕੁਲ ਸਮਝ ਨਹੀਂ ਲਗੀ ਕਿ ੳੁਹ ਕਿਹੜੇ ਤੱਥ ਨੇ ਜਿਹਨਾਂ ਸਦਕਾ 35 ਸਾਲ ਪਹਿਲਾਂ ੲੇਵੋਲੂਸ਼ਨ ਦਾ ਸਿਧਾਂਤ ਜੀਵ ਵਿਗਿਅਾਨ ਦੀ ਗਲਤ ਧਾਰਣਾ ਕਰਾਰ ਦਿੱਤਾ ਗਿਅਾ ਸੀ। ਮੈਂ ਸਿਰਫ ਕਿਅਾਸ ਹੀ ਕਰ ਸਕਦਾਂ ਹਾਂ ਕਿ ਸ਼ਾੲਿਦ ਡਾ. ਸਿੰਘ ਪੰਕਚੂੲੇਟਿਡ ੲਿਕੂਲਿਬ੍ਰੀਅਮ’ (‘punctuated equilibrium’) ਨਾਲ ਸਬੰਧਤ ਬਹਿਸ ਬਾਰੇ ਗੱਲ ਕਰ ਰਹੇ ਨੇ, ਜੋ 1970ਵਿਅਾਂ ਵਿੱਚ ਹੋੲੀ, ਤੇ ਜਿਸ ਦਾ ਵਿਸ਼ਾ ੲੇਵੋਲੂਸ਼ਨ ਦੋਰਾਨ ਬਦਲਾਵ ਦੇ ਕੁਝ ਸਮਿਅਾਂ ਵਿੱਚ ਤੇਜ਼ੀ ਨਾਲ ਤੇ ੳੁਸ ੳੁਪਰੰਤ ਲੰਬੇ ਸਮੇ ਲੲੀ ਬਹੁਤ ਹੋਲੀ ਹੋਲੀ ਹੋਣ ਬਾਰੇ ਸੀ। ਅਗਰ ੲਿਹ ਸੱਚ ਹੈ ਤਾਂ ੳੁਹਨਾਂ ਨੂੰ ੲਿਸ ਬਹਿਸ ਦੀ ਸਮਝ ਹੀ ਨਹੀਂ ਲੱਗੀ। ੲਿਸ ਤੋਂ ਵਿਲਾਵਾ ਜੇ ਤਰਕ ਦੇ ਅਾਧਾਰ ਤੇ ਗਲ ਕਰੀੲੇ, ਜੇ ਕਿਸੇ ਦੇ ਕੁਝ ਵੇਖਣ ਦਾ ਕੋੲੀ ਰਿਕਾਰਡ ਨਾ ਹੋਵੇ ਤਾਂ ੲਿਹ ਅਾਪਣੇ ਅਾਪ ਵਿੱਚ ੲਿਹ ਮਨਣ ਦਾ ਕੋੲੀ ਕਾਰਣ ਨਹੀ ਕਿ ੳੁਹ ਵਰਤਾਰਾ ਨਹੀਂ ਵਾਪਰਿਅਾ। ੲਿਸ ਤੋਂ ਵੀ ਹੈਰਾਨੀ ਵਾਲੀ ਡਾ. ਸਿੰਘ ਦੀ ੳੁਮੀਦ ਹੈ ਕਿ ਸਾਡੇ ਪੂਰਵਜ ਜੋ ਮਨੁੱਖ ਬਣ ਚੁਕੇ ਸਨ ਤੇ ਅਾਪਣੇ ਵਿਚਾਰ ਬੋਲ ਤੇ ਲਿੱਖ ਸਕਦੇ ਸਨ, ਬਾਂਦਰ ਤੋਂ ਮਨੁੱਖ ਬਣਨ ਦੇ ਵਰਤਾਰੇ ਨੂੰ ਵੇਖਕੇ ੳੁਸ ਬਾਰੇ ਲਿਖਦੇ ਜਾਂ ਬੋਲਦੇ। ਡਾਰਵਿਨ ਦੇ ਸਿਧਾਂਤ ਨੂੰ ਬਾਂਦਰ ਤੋਂ ਮਨੁੱਖ ਬਣਨ ਨਾਲ ਮੇਲਣਾ ਵੀ ੲਿੱਕ ਵਡੀ ਗਲਤੀ ਹੈ। ੲੇਵੋਲੂਸ਼ਨ-ਜੀਵਵਿਗਿਅਾਨ ਸਾਨੂੰ ਦਸਦਾ ਹੈ ਕਿ, ਮਨੁੱਖ, ਬਾਂਦਰ ਤੇ ਬਾਂਦਰਾਂ ਤੇ ਲੰਗੂਰਾਂ ਦੀਅਾਂ ਹੋਰ ਨਸਲਾਂ ੲਿਕੋ ਹੀ ਪੂਰਵਜਾਂ ਤੋਂ ੲੇਵੋਲੂਸ਼ਨ ਦੇ ਸਮੇ ਪੈਮਾਨੇ ਤੇ ਪਿਛਲੇ ਕੁਝ ਹੀ ਸਮੇ ਵਿੱਚ ਬਣੀਅਾਂ ਹਨ। ੲਿਸ ਧਾਰਣਾ ਦੇ ਡੀ ਅੈਨ ੲੇ ਸੀਕੁਅੈਂਸਿੰਗ (DNA-sequencing) ਤੇ ਮਾਲੀਕੁਲਰ ਪੋਪੂਲੇਸ਼ਨ ਜਨੈਟਟਿਕਸ (molecular population genetics) ਰਾਹੀ ਸਪਸ਼ਟ ਪਰਿਮਾਣ ਮਿਲਦੇ ਹਨ, ਜੋ ਕਿ ਅਜਿਹੀਅਾਂ ਵਿਧੀਅਾਂ ਹਨ ਜੋ ਸਿਹਤ ਜੀਵ ਵਿਗਿਅਾਨ ਵਿੱਚ ਤਰੱਕੀ ਦੇ ਪਿਛੇ ਹਨ ਤੇ ਸਾਡੀ ਸਰਕਾਰ ੲਿਹਨਾਂ ਵਿੱਚ ਵੱਡੇ ਪੱਧਰ ਤੇ ਪੈਸਾ ਵੀ ਲਗਾ ਰਹੀ ਹੈ।

 

ਮਾਣਯੋਗ ਮੰਤਰੀ ਦੀ ਟਿਪਣੀ ਭਾਰਤੀ ਵਿਗਿਅਾਨੀਅਾਂ ਦੇ ੲਿਸ ਵਿਸ਼ੇ ਤੇ ਯੋਗਦਾਨ ਨੂੰ ਵੇਖਦੇ ਹੋੲੇ, ਜਿਸ ਵਿੱਚ ੳੁਹਨਾਂ ਡਾਰਵਿਨ ਦੀ ਧਾਰਣਾ ਦੇ ਅੰਦਰ ੲਿਵੋਲੂਸ਼ਨ ਜੀਵਵਿਗਿਅਾਨ ਵਿੱਚ ਨਵੇਂ ਗਿਅਾਨ ਦੀ ਰਚਨਾ ਕੀਤੀ ਹੈ, ਹੋਰ ਵੀ ਦੁਖਦਾੲੀ ਮਹਿਸੂਸ ਹੁੰਦੀ ਹੈ । ਭਾਰਤੀ ੲੇਵੋਲੂਸ਼ਨ ਜੀਵਵਿਗਿਅਾਨੀਅਾਂ ਦੇ ੲਿਸ ਵਿਸ਼ੇ ਤੇ ਤੱਥਾਂ ਤੇ ਧਾਰਣਾਵਾਂ ੳੁਤੇ ਕੰਮ ਦੀ ਅੰਤਰਾਸ਼ਟਰੀ ਪੱਧਰ ਤੇ ਪਹਿਚਾਣ ਹੈ, ਜਿਸ ਵਿੱਚ ਪੋਦਿਅਾਂ ਤੇ ਕੀੜਿਅਾਂ ਦਾ ਸਹ-ਵਿਕਾਸ (coevolution), ਬਚਿਅਾ ਤੇ ਮਾਪਿਅਾਂ ਵਿੱਚ ਦਵੰਦ, ਨਸਲਾਂ ਦੀ ਬਣਤਰ ਤੇ ਸੁਮੇਲ, ਸਮਾਜ ਦਾ ਵਿਕਸਤ ਹੋਣਾ, ਮੁਕਾਬਲੇ ਦੀ ਸਮਰੱਥਾ ਦਾ ਵਿਕਾਸ, ਜਾਨਵਰਾਂ ਦੀਅਾਂ ਨਸਲਾਂ ਦੀ ੳੁਤਪਤੀ ਤੇ ਵਿਕਾਸ ਦਾ ੳੁਪਮਹਾਂਦੀਪ ਵਿੱਚ ੲਿਤਿਹਾਸ, ਨਰ-ਮਾਦਾ ਵਿੱਚ ਜੀਨਜ਼ ਦੀ ਸਤਹ ਤੇ ਦਵੰਦ ਤੇ ਬਦਲਦੇ ਅਾਲੇ ਦੁਅਾਲੇ ਵਿੱਚ ਜੀਵਾਂ ਦਾ ਵਿਕਾਸ ਸ਼ਾਮਿਲ ਹਨ। ਅਜੇ ਪਿਛਲੇ ਸਾਲ ਹੀ ਭਾਰਤ ਸਰਕਾਰ ਦੇ ਵਿਗਿਅਾਨ ਤੇ ਤਕਨੀਕ ਵਿਭਾਗ ਨੇ ਭਾਰਤੀ ਵਿਗਿਅਾਨੀਅਾਂ ਦੀਅਾਂ ੲੇਵੋਲੂਸ਼ਨ ਦੇ ਸਿਧਾਂਤ ਦੇ ਸੰਕਲਪਾਂ ਦੇ ਮੁੱਢ ਬਾਰੇ ਪਰਾਪਤੀਅਾਂ ਨੂੰ ੳੁਜਾਗਰ ਕੀਤਾ ਹੈ।

 

ੲਿਤਫਾਕ ਨਾਲ, ਭਾਰਤੀ ਵਿਗਿਅਾਨ ਅਕਾਦਮੀ ਤੇ ਭਾਰਤੀ ਰਾਸ਼ਟਰੀ ਵਿਗਿਅਾਨ ਅਕਾਦਮੀ ਦੋਹਵੇ 2006 ਦੀ ਬਹੁ ਅਕਾਦਮੀ ਪੈਨਲ ਦੇ ‘ੲੇਵੋਲੂਸ਼ਨ ਦਾ ਸਿਧਾਂਤ ਪੜਾੳੁਣ ਬਾਰੇ ਬਿਅਾਨ’ ਦੀਅਾਂ ਹਸਤਾਖਰਕਾਰ ਹਨ ਜਿਸ ਨੂੰ ਵਿਸ਼ਵ ਦੀਅਾਂ 67 ਅਕਾਦਮੀਅਾਂ ਦਾ ਸਮਰਥਨ ਪ੍ਰਾਪਤ ਹੈ। ੲਿਸ ਬਿਅਾਨ ਦੇ ਸ਼ੁਰੂ ਵਿੱਚ, ਅਕਾਦਮੀਅਾਂ ਨੇ ਅਾਪਣਾ ਸਰੋਕਾਰ ਦਸਿਅਾ ਹੈ: ਅਸੀਂ ਵਿਗਿਅਾਨ ਅਕਾਦਮੀਅਾਂ ਜਿਹਨਾਂ ਦੇ ਦਸਤਖੱਤ ਹੇਠਾਂ ਹਨ, ਨੂੰ ਪਤਾ ਲਗਾ ਹੈ ਕਿ ਦੁਨੀਅਾਂ ਦੇ ਕੲੀ ਹਿਸਿੱਅਾਂ ਵਿੱਚ ਜਨਤਕ ਵਿਦਿਅਾ ਦੇ ਵਿਗਿਅਾਨ ਦੇ ਪਾਠਕ੍ਰਮ ਵਿੱਚ, ਵਿਗਿਅਾਨਕ ਤਥਾਂ ਤੇ ਪਰਮਾਣਾਂ ੳੁਪਰ ਅਧਾਰਿਤ ਤੇ ਜਾਂਚੇ ਜਾ ਸਕਣ, ਵਾਲੇ ਧਰਤੀ ੳੁਪਰ ਜੀਵਨ ਦੀ ੳੁਤਪਤੀ ਤੇ ਵਿਕਾਸ ਦੇ ਸਿਧਾਂਤਾਂ ਨੂੰ ਲੁਕਾੲਿਅਾ, ਨਰਾਰਿਅਾ ਜਾਂ ਵਿਗਿਅਾਨਕ ਤੌਰ ਤੇ ਨਾ ਜਾਂਚੇ ਜਾਣ ਵਾਲੇ ਸਿਧਾਂਤਾਂ ਨਾਲ ਰਲਗਡ ਕੀਤਾ ਜਾ ਰਿਹਾ ਹੈ। ਅਸੀ ਫੈਸਲਾ ਲੈਣ ਵਾਲਿਅਾਂ, ਅਧਿਅਾਪਕਾਂ ਤੇ ਮਾਪਿਅਾਂ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਅਾਂ ਨੂੰ ਵਿਗਿਅਾਨ ਦੇ ਤਰੀਕੇ ਤੇ ਖੋਜਾਂ ਬਾਰੇ ਪੜਾੳੁਣ ਤੇ ੳੁਹਨਾਂ ਵਿੱਚ ਦੁਨੀਅਾਂ ਬਾਰੇ ਵਿਗਿਅਾਨ ਦੀ ਸਮਝ ਨੂੰ ੳੁਜਾਗਰ ਕਰਨ। ਲੋਕ ਜਿਸ ਦੁਨੀਅਾਂ ਵਿੱਚ ਰਹਿੰਦੇ ਹਨ ੳੁਸ ਬਾਰੇ ਗਿਅਾਨ ੳੁਹਨਾਂ ਨੂੰ ਮਨੁੱਖ ਦੀਅਾਂ ਲੋੜਾਂ ਪੂਰੀਅਾਂ ਕਰਨ ਦੀ ਤੇ ਗ੍ਰਹਿ ਨੂੰ ਬਚਾੳੁਣ ਦੀ ਸ਼ਕਤੀ ਦਿੰਦਾ ਹੈ। ਸਾਡੀ ਸਹਿਮਤੀ ਹੈ ਕਿ ਧਰਤੀ ਦੇ ਜਨਮ ਤੇ ਵਿਕਾਸ ਤੇ ੲਿਸ ਗ੍ਰਹਿ ੳੁਪਰ ਜੀਵਨ ਦੀ ੳੁਤਪਤੀ ਤੇ ਵਿਕਾਸ ਬਾਰੇ ਹੇਠ ਲਿਖੇ ਪਰਮਾਣਕ ਤੱਥ ਬਹੁਤ ਸਾਰੇ ਤਜਬਰਿਅਾਂ ਤੇ ਨਰੀਖਣਾਂ ਰਾਹੀਂ ਤੇ ਵੱਖ ਵੱਖ ਵਿਗਿਅਾਨਾ ਦੁਅਾਰਾ ਅਲੱਗ ਅਲੱਗ ਤਰੀਕਿਅਾਂ ਨਾਲ ਸਥਾਪਤ ਹੋ ਚੁਕੇ ਹਨ। ੲੇਵੋਲੂਸ਼ਨ ਸਬੰਧੀ ਬਦਲਾਵ ਬਾਰੇ ਕੲੀ ਸੁਅਾਲ ਭਾਵੇਂ ਅਜੇ ਬਾਕੀ ਹਨ, ਵਿਗਿਅਾਨਕ ਤੱਥਾਂ ਨੇ ਅੱਜ ਤੱਕ ਕਦੀ ੲਿਸ ਸਿਧਾਂਤ ਨੂੰ ਨਕਾਰਿਅਾ ਨਹੀਂ:

1. ਬ੍ਰਹਿਮੰਡ ਅਾਪਣੀ ਅਜੋਕੀ ਹਾਲਤ ਵਿੱਚ 11-12 ਅਰਬ ਸਾਲ ਵਿੱਚ ਅਾੲਿਅਾ ਹੈ, ਸਾਡੀ ਧਰਤੀ ਲਗਭਗ 4.5 ਅਰਬ ਸਾਲ ਪਹਿਲਾਂ ਹੋਂਦ ਵਿੱਚ ਅਾੲੀ।

2. ਜਦੋਂ ਤੋਂ ਧਰਤੀ ਹੋਂਦ ਵਿੱਚ ਅਾੲੀ ਹੈ – ੲਿਸ ਦੀ ਬਣਤਰ ਤੇ ਵਾਤਾਵਰਣ- ਭੋਤਿਕ ਤੇ ਰਸਾੲਿਣਕ ਬਲਾਂ ਕਾਰਣ ਬਦਲਦਾ ਰਿਹਾ ਹੈ ਤੇ ਬਦਲ ਰਿਹਾ ਹੈ।

3. ਧਰਤੀ ਤੇ ਜੀਵਨ 2.5 ਅਰਬ ਸਾਲ ਪਹਿਲਾਂ ਹੋਂਦ ਵਿੱਚ ਅਾੲਿਅਾ। ੳੁਸਤੋਂ ਬਾਦ, ਵਿਕਾਸ ਹੋੲਿਅਾ ਤੇ ਪ੍ਰਕਾਸ਼ਸਂਸਲੇਸ਼ਨ (photosynthesis) ਦੀ ਪ੍ਰਕਿਰਿਅਾ ਦੁਅਾਰਾ 2 ਅਰਬ ਸਾਲ ਵਿੱਚ ਹੋਲੀ ਹੋਲੀ ਧਰਤੀ ਦੇ ਵਾਤਾਵਰਣ ਵਿੱਚ ਕਾਫੀ ਮਾਤਰਾ ਵਿੱਚ ਅਾਕਸੀਜਨ ਅਾ ਗੲੀ। ਸਾਡੇ ਸਾਹ ਲੈਣ ਵਾਲੀ ਅਾਕਸੀਜਨ ਨੂੰ ਵਾਤਾਵਰਣ ਵਿੱਚ ਲਿਅਾੳੁਣ ਤੋਂ ਵਿਲਾਵਾ ਪਕਾਸ਼ਸਂਸਲੇਸ਼ਨ ਰਾਹੀਂ ਹੀ ਖੁਰਾਕ ਤੇ ੳੂਰਜਾ ਬੱਝਦੀ ਹੈ ਜਿਸ ਤੇ ੲਿਸ ਗ੍ਰਹਿ ਤੇ ਮਨੁੱਖੀ ਜੀਵਨ ਨਿਰਭਰ ਹੈ।

4. ਜੀਵਨ ਨੇ ਹੋਂਦ ਵਿੱਚ ਅਾੳੁਣ ੳੁਪਰੰਤ ਬਹੁਤ ਰੂਪ ਅਖਤਿਅਾਰ ਕੀਤੇ ਨੇ, ਜੋ ਨਿਰੰਤਰ ਵਿਕਾਸ ਕਰ ਰਹੇ ਨੇ, ਤੇ ੲਿਸ ਦੀ ਪੁਸ਼ਟੀ ਪੁਰਾਤਨ ਜੀਵਾਂ ਦਾ ਵਿਗਿਅਾਨ, ਅਜੋਕਾ ਜੀਵ ਵਿਗਿਅਾਨ, ਜੀਵ-ਰਸਾੲਿਣ ਵਿਗਿਅਾਨ ਵੱਖ ਵੱਖ ਤਰੀਕਿਅਾਂ ਨਾਲ ਤੇ ਵੱਧਦੀ ਸੂਖਮਤਾ ਨਾਲ ਕਰਦੇ ਹਨ। ਜੀਵਾਂ ਜਿਹਨਾ ਵਿੱਚ ਮਨੁੱਕ ਵੀ ਸ਼ਾਮਿਲ ਹੈ, ਵਿਚਲੀ ਸਮਾਨਤਾ ਤੇ ੳੁਹਨਾ ਦੇ ਜੀਨ-ਕੁੰਜੀ (genetic-code) ਵਿਚਲੀ ਸਮਾਨਤਾ ੲਿਹ ਦਰਸਾੳੁਂਦੀ ਹੈ ਕਿ ਸਾਰੇ ਜੀਵਨ ਦਾ ਪੁਰਾਣਾ ਮੁੱਢ ੲਿਕੋ ਹੈ।

 

ਬੇਸ਼ਕ ਬਹੁਤ ਸਾਰੀਅਾਂ ਵੈਬਸਾੲੀਟਾਂ ਜਿਹਨਾਂ ਵਿੱਚ ਜ਼ਿਅਾਦਾ ਅਮਰੀਕਾ ਵਿੱਚ ਨੇ, ੲੀਸ਼ਵਰ ਦੁਅਾਰਾ ਸੰਸਾਰ ਦੀ ਰਚਨਾ ਨੂੰ ਮਨਣ ਵਾਲਿਅਾਂ (creationists) ਵਲੋਂ ਬਣਾੲੀਅਾਂ ਗੲੀਅਾਂ ਹਨ, ੲਿਹ ਪੱਖ ਸਾਹਮਣੇ ਲਿਅਾੳੁਣ ਦੀ ਕੋਸ਼ਿਸ਼ ਕਰਦੀਅਾਂ ਨੇ ਕਿ ੲੇਵੋਲੂਸ਼ਨ ਦਾ ਸਿਧਾਂਤ ਮਹਿਜ਼ ੲਿੱਕ ਸਿਧਾਂਤ ਹੈ ਤੇ ੲਿਸ ਨੂੰ ਵਿਗਿਅਾਨਕਾਂ ਦਾ ਸਮਰਥਨ ਨਹੀਂ ਹੈ। ਕੁਝ ਵਿਅਕਤੀ ਜੋ ਡਾ. ਸਿੰਘ ਵਰਗੇ ਵਿਚਾਰ ਰੱਖਦੇ ਨੇ ੲਿਹਨਾਂ ਵੈਬਸਾੲੀਟਾਂ ਨੂੰ ਅਾਪਣੇ ਟਵੀਟਾਂ ਵਿੱਚ ੲਿਹ ਸਿੱਧ ਕਰਨ ਲੲੀ ਵਰਤਦੇ ਨੇ ਕਿ ੲੇਵੋਲੂਸ਼ਨ ਦਾ ਸਿਧਾਂਤ ਵਿਗਿਅਾਨਕ ਤੋਰ ਤੇ ਸਹੀ ਨਹੀਂ ਹੈ। ੲਿੱਕ ਲੇਖ ਜਿਸ ਦਾ ਜ਼ਿਕਰ ੲਿਹਨਾਂ ਟਵੀਟਾਂ ਵਿੱਚ ਅਾਮ ਅਾੳੁਂਦਾ ਹੈ ਬੜੇ ਗੁਮਰਾਹਕੁਨ ਸਿਰਲੇਖ ਵਾਲਾ ਹੈ, ‘500 ਤੋਂ ਵੱਧ ਵਿਗਿਅਾਨੀਅਾਂ ਨੇ ਡਾਰਵਿਨ ਦੇ ੲੇਵੋਲੂਸ਼ਨ ਦੇ ਸਿਧਾਂਤ ਤੇ ਸ਼ੰਕਾ ਜਤਾੲਿਅਾ’ (Over 500 Scientists Proclaim their Doubts About Darwin’s Theory of Evolution’)। ਪਰੰਤੂ ੲਿਹ ਲੇਖ ੲਿੱਕ ਪੁਰਾਣੇ ਸੰਧਰਭ ਵਿੱਚ ਹੈ ਜਦੋਂ ਵਿਗਿਅਾਨੀਅਾਂ ਦੀ ੲਿੱਕ ਸੂਚੀ ਦਿਤੀ ਗੲੀ ਸੀ ਜਿਹਨਾਂ ੲਿੱਕ ਬਿਅਾਨ ਤੇ ਦਸਤਖਤ ਕੀਤੇ ਸਨ ਜੋ ੲਿਹ ਸੀ, “ਸਾਨੂੰ ਬੇਤਰਤੀਬ ਪਰਵਰਤਨਾਂ, ਤੇ ਕੁਦਰਤੀ ਚੋਣ ਦੀ ਜੀਵਨ ਵਿੱਚ ਪਾੲੀ ਜਾਣ ਵਾਲੀ ਗੁੰਜਲਤਾ ਨੂੰ ਪੈਦਾ ਕਰਨ ਦੀ ਸਮਰੱਥਾ ਤੇ ਸ਼ੰਕਾ ਹੈ। ਡਾਰਵਿਨ ਦੇ ਸਿਧਾਂਤ ਬਾਰੇ ਸਬੂਤਾਂ ਨੂੰ ਗੌਰ ਨਾਲ ਘੋਖਣਾ ਚਾਹੀਦਾ ਹੈ।”ੲਿਸ ਸੂਚੀ ਦੀ ਬਹੁਤ ਸਾਰੇ ਵਿਗਿਅਾਨੀਅਾਂ ਵਲੋਂ ਅਲੋਚਨਾ ਕੀਤੀ ਗੲੀ ਹੈ। ੲਿਸ ਤਰਾਂ ਦੀਅਾਂ ਸਾੲੀਟਾਂ ੲਿੱਕ ਬਰੀਕੀ ਦੀ ਬਹਿਸ ਨੂੰ, ਜਿਸ ਦਾ ਮੁੱਦਾ ੲੇਵੋਲੂਸ਼ਨ ਦੀ ਪਰਕਿਰਿਅਾ ਵਿੱਚ ਕੁਦਰਤੀ ਚੋਣ ਦੀ ਛੋਟੇ ਪਰਵਰਤਨਾ ਤੇ ਕਿਰਿਅਾ ਤੇ ਪਰਵਰਤਨਾਂ ਦੇ ਬੇਤਰਤੀਬ ਨਾ ਹੋਣਾ ਦਾ ਅਾਪਸੀ ਵਜ਼ਨ ਹੈ, ਡਾਰਵਿਨ ਦੇ ੲੇਵੋਲੂਸ਼ਨ ਦੇ ਸਿਧਾਂਤ ਨੂੰ ਨਕਾਰਨ ਲੲੀ ਵਰਤਦੀਅਾਂ ਹਨ। ੲਿਹ ਸੰਭਵ ਹੈ, ਕਿ ਕੋੲੀ ਵੀ ੲਿਸ ਤਰਾਂ ਦੀਅਾ ਵੈਬਸਾੲੀਟਾਂ ਰਾਹੀਂ ਗੁਮਰਾਹ ਹੋ ਸਕਦਾ ਹੈ, ਪਰੰਤੂ, ਅਾਸ ਕੀਤੀ ਜਾਂਦੀ ਹੈ ਕਿ ਡਾ. ਸਿੰਘ ੲੇਵੋਲੂਸ਼ਨ ਨੂੰ ਗਲਤ ਗਰਦਾਨਣ ਤੇ ੲਿਸ ਨੂੰ ਨਾ ਪੜਾੳੁਣ ਬਾਰੇ ਬਿਅਾਨ ਦੇਣ ਤੋਂ ਪਹਿਲਾਂ, ਭਾਰਤ ਦੇ ੲੇਵੋਲੂਸ਼ਨ ਜੀਵਵਿਗਿਅਾਨ ਦੇ ਮਾਨਰਾਂ ਦੀ ਰਾੲੇ ਲੈਂਦੇ ਜਿਹਨਾਂ ਚੋਂ ਜ਼ਿਅਾਦਾ ਤੱਰ ਸਰਕਾਰ ਵਲੋਂ ਸਮਰਥਨ ਪ੍ਰਾਪਤ ਸੰਸਥਾਵਾਂ ਵਿੱਚ ਕੰਮ ਕਰਦੇ ਨੇ।

 

ੲਿਸ ਗੱਲ ਦੀ ਖੁਸ਼ੀ ਹੈ ਕਿ ਭਾਰਤੀ ਵਿਗਿਅਾਨ ਅਕਾਦਮੀ (ਬੰਗਲੂਰੂ), ਭਾਰਤੀ ਰਾਸ਼ਟਰੀ ਵਿਗਿਅਾਨ ਅਕਾਦਮੀ (ਦਿੱਲੀ), ਰਾਸ਼ਟਰੀ ਵਿਗਿਅਾਨ ਅਕਾਦਮੀ (ਅਲਾਹਬਾਦ) ਨੇ ੲਿਸ ਸੰਧਰਬ ਵਿੱਚ ੲਿੱਕ ਸਾਂਝਾ ਬਿਅਾਨ ਜਾਰੀ ਕੀਤਾ ਹੈ: “ਤਿੰਨੇ ਭਾਰਤੀ ਵਿਗਿਅਾਨ ਅਕਾਦਮੀਅਾਂ ੲਿਹ ਕਹਿਣਾ ਚਾਹੁੰਦੀਅਾਂ ਨੇ ਕਿ ਮੰਤਰੀ ਦੇ ਬਿਅਾਨ ਦਾ ਕੋੲੀ ਵਿਗਿਅਾਨਕ ਅਾਧਾਰ ਨਹੀਂ ਹੈ। ੲੇਵੋਲੂਸ਼ਨ ਦਾ ਸਿਧਾਂਤ, ਜਿਸ ਨੂੰ ਵਿਕਸਿਤ ਕਰਨ ਵਿੱਚ ਡਾਰਵਿਨ ਦਾ ਅਹਿਮ ਯੋਗਦਾਨ ਹੈ, ੲਿੱਕ ਸਥਾਪਤ ਸਿਧਾਂਤ ਹੈ। ੲੇਵੋਲੂਸ਼ਨ ਦੇ ਮੁਢਲੇ ਤੱਥਾਂ ਬਾਰੇ ਕੋੲੀ ਵਿਗਿਅਾਨਕ ਵਿਵਾਦ ਨਹੀਂ ਹੈ। ੲਿਹ ੲਿੱਕ ਵਿਗਿਅਾਨਕ ਸਿਧਾਂਤ ਹੈ ਤੇ ੲਿਸ ਦੇ ਅਾਧਾਰ ਤੇ ਅਨੇਕਾਂ ਸਹੀ ਅਨੁਮਾਨ ਲਗਾੲੇ ਗੲੇ ਹਨ ਜਿਹਨਾਂ ਦੀ ਨਰੀਖਣ ਤੇ ਤਜਰਬਿਅਾਂ ਰਾਹੀ ਪੁਸ਼ਟੀ ਕੀਤੀ ਜਾ ਚੁਕੀ ਹੈ। ੲੇਵੋਲੂਸ਼ਨ ਦੇ ਸਿਧਾਂਤ ਨਾਲ ੲਿਕ ਅਹਿਮ ਸਮਝ ੲਿਹ ਬਣਦੀ ਹੈ ਕਿ ਧਰਤੀ ੳੁਪਰ ਰਹਿਣ ਵਾਲੇ ਸਾਰੇ ਜੀਵ ਜੰਤੂ ਜਿਹਨਾ ਵਿੱਚ ਮਨੁੱਖ ਤੇ ਬਾਂਦਰ ਵੀ ਸ਼ਾਮਿਲ ਹਨ ੲਿਕੋ ਜਾਂ ਕੁਝ ਚੰਦ ਪੂਰਵਜਾਂ ਤੋ ਵਿਕਸਤ ਹੋੲੇ ਹਨ। ” ਬਹੁਤ ਸਾਰੇ ਵਿਗਿਅਾਨੀਅਾਂ, ਅਧਿਅਾਪਕਾਂ ਤੇ ਵਿਦਿਅਾਰਥੀਅਾਂ ਨੇ ੲਿੱਕ ਪਟੀਸ਼ਨ ਤੇ ਵੀ ਹਸਤਾਖਰ ਕੀਤੇ ਨੇ ਜਿਸ ਵਿੱਚ ਮਾਨਯੋਗ ਮੰਤਰੀ ਨੂੰ ਅਾਪਣੀਅਾਂ ਟਿਪਣੀਅਾਂ ਵਾਪਿਸ ਲੈਣ ਲੲੀ ਕਿਹਾ ਗਿਅਾ ਹੈ।

 

ੲੇਵੋਲੂਸ਼ਨਰੀ ਜੀਵ-ਵਿਗਿਅਾਨ ਨੂੰ ਨਾ ਪੜਾੳੁਣ ਦੇ ਵਿਹਾਰਕ ਨਤੀਜੇ ਵੀ ਹਨ। ਜੇ ਅਸੀਂ ਡਾਰਵਿਨ ਦੇ ਸਿਧਾਂਤ ਨੂੂੰ ਸੁਟ ਪਾੳੁਂਦੇ ਹਾਂ ਤਾਂ ੲਿਸ ਨਾਲ ਸਾਡੀ ੲਿਕ ਤੋਂ ਵਧ ਦਵਾੲੀਅਾਂ ਤੋਂਂ ਨਾਬਰ ਬੈਕਟੀਰੀਅਾ ਨੂੰ ਸਮਝਣ ਤੇ ੳੁਸ ਤੇ ਕਾਬੂ ਪਾੳੁਣ ਦੀ ਸਮਰਥਾ ਘੱਟ ਜਾਂਦੀ ਹੈ, ਜੋ ਅੱਜ ਦੇ ਸਮੇਂ ਦੀ ਕਿ ੲਿਕ ਸਮਾਜਕ ਚਣੋਤੀ ਹੈ। ੳੁਦਾਹਰਣ ਦੇ ਤੋਰ ਤੇ ਵੇਖੋ।

 

ਵਿਸ਼ੇਸ਼ ਤੋਰ ਤੇ ਦੁੱਖ ਦੀ ਗੱਲ ਡਾ. ਸਿੰਘ ਦੇ ੲਿਹਨਾਂ ਬਿਅਾਨਾ ਬਾਰੇ ੲਿਹ ਹੈ ਕਿ ੳੁਹ ਵਿਗਿਅਾਨ ਪੜੇ ਹੋੲੇ ਨੇ ਤੇ ਰਸਾੲਿਣ ਵਿਗਿਅਾਨ ਵਿੱਚ ਅੈਮ. ਅੇਸ. ਸੀ. ਤੇ ਅੈਮ. ਫਿਲ ਨੇ, ਤੇ ੳੁਹ ੳੁਸ ਮਨਿਸਟਰੀ ਵਿੱਚ ਰਾਜ ਮੰਤਰੀ ਨੇ ਜੋ ੳੁਚ ਸਿਖਿਅਾ ਨੂੰ ਵੇਖਦੀ ਹੈ। ੳੁਹਨਾਂ ਦੇ ਰੁਤਬੇ ਕਰਕੇ ੳੁਹ ਸਿਖਿਅਾ ਤੇ ਖੋਜ ਦੀਅਾਂ ਤਰਜੀਹਾਂ ਤੇ ਅਜੰਡਿਅਾਂ ਤੇ ਅਸਰ ਪਾ ਸਕਦੇ ਨੇ। ਮਾਨਯੋਗ ਮੰਤਰੀ ਵਲੋਂ ਜੀਵ ਵਿਗਿਅਾਨ ਦੀ ੲਿੱਕ ਪਰਪੱਕ ਧਾਰਣਾਂ ਨੂੰ ਨਕਾਰਨਾ ਤੇ ੳੁਸ ਨੂੰ “ਵਿਗਿਅਾਨਕ ਤੋਰ ਤੇ ਗਲਤ ਦਸਣਾ” ਤੇ ੲੇਵੋਲੂਸ਼ਨ ਦੇ ਸਿਧਾਂਤ ਨੂੰ ਪੜਾੳੁਣਾ ਬੰਦ ਕਰਨ ਦੀਅਾਂ ਗੱਲਾਂ ਤੋ ਡਰ ਲਗਦਾ ਹੈ, ਖਾਸ ਤੋਰ ਤੇ ੲਿਸ ਲੲੀ ਵੀ ਕਿ ੳੁਹ ਅਾਪਣੀ ਗਲਤੀ ਮਨਣ ਲੲੀ ਵੀ ਤਿਅਾਰ ਨਹੀਂ। ਅੱਜ ੲੇਵੋਲੂਸ਼ਨ, ਕੱਲ ਕੀ?: ਕੁਅਾਂਟਮ ਫਿਜ਼ਿਕਸ, ਮਾਲੀਕੁਲਰ ਜਨੈਟਿਕਸ, ਜਿਹਨਾਂ ਬਾਰੇ ਵੀ ਸ਼ਾੲਿਦ ਸਾਡੇ ਪੂਰਵਜਾਂ ਨੇ ਕੁਝ ਅਾਖਿਅਾ ਜਾਂ ਲਿਖਿਅਾ ਨਹੀਂ!

 

ਡਾ. ਅਮਿਤਾਬ ਜੋਸ਼ੀ ਜਵਾਹਰਲਾਲ ਨੇਹਰੂ ਸੈਂਟਰ ਅਾਫ ਅਡਵਾਂਸ ਸੈਂਟਿਫਿਕ ਰੀਸਰਚ ਬੰਗਲੂਰੂ ਵਿੱਚ ਪ੍ਰੋਫੈਸਰ ਹਨ, ਤੇ ਭਾਰਤੀ ਵਿਗਿਅਾਨ ਅਕਾਦਮੀ, ਭਾਰਤੀ ਰਾਸ਼ਟਰੀ ਵਿਗਿਅਾਨ ਅਕਾਦਮੀ, ਰਾਸ਼ਟਰੀ ਵਿਗਿਅਾਨ ਅਕਾਦਮੀ ਦੇ ਫੈਲੋ ਹਨ। ੳੇਹ ਜੇ. ਸੀ. ਬੋਸ ਫੈਲੋ ਹਨ, ਸ਼ਾਂਤੀ ਸਰੂਪ ਭਟਨਾਗਰ (ਜੀਵਵਿਗਿਅਾਨ 2009) ਅਵਾਰਡ ਤੇ ਲਕਸ਼ਮੀਪਤੀ ਸਿਂੰਘਾਣੀਅਾਂ ਰਾਸ਼ਟਰੀ ਲੀਡਰਸ਼ਿਪ ਅਾਵਾਰਡ (ਯੁਵਾ ਨੇਤਾ, ਵਿਗਿਅਾਨ ਤੇ ਤਕਨੀਕ: 2010) ਵੀ ੳੁਹਨਾਂ ਨੂੰ ਮਿਲ ਚੁਕਾ ਹੈ। ੳੁਹ ਪਿਛਲੇ ਤੀਹ ਸਾਲ ਤੋਂ ੲੇਵੋਲੂਸ਼ਨ ਜੀਵ-ਵਿਗਿਅਾਨ ਦੇ ਵਿਸ਼ੇ ਤੇ ਖੋਜ ਤੇ ਪੜਾੳੁਣ ਦਾ ਕੰਮ ਕਰਦੇ ਅਾ ਰਹੇ ਹਨ਼।

ਪੰਜਾਬੀ ਅਨੁਵਾਦ : ਪ੍ਰੋਫੈਸਰ ਅਰਵਿੰਦ (ਅਾੲੀ. ਅਾੲੀ. ਅੈਸ. ੲੀ. ਅਾਰ. ਮੋਹਾਲੀ)

ਜੇ ਅਨੁਵਾਦ ਤੇ ਮੂਲ ਲੇਖ ਵਿੱਚ ਕਿਸੇ ਕਿਸਮ ਦਾ ਫਰਕ ਹੋਵੇ ਤਾਂ ਮੂਲ ਲੇਖ ਨੂੰ ਅਸਲ  ਮਨਿੰਅਾ ਜਾਵੇ।

ਮੂਲ ਅੰਗ੍ਰੇਜ਼ੀ ਲੇਖ

Add comment

You entered an incorrect username or password