BACK

ਭਾਰਤੀ ਵਿਗਿਅਾਨ ਕਾਂਗਰਸ: ਵਿਗਿਅਾਨ, ਵਿਗਿਅਾਨਕ ਸੋਚ ਤੇ ਫਰਜ਼ੀ ਦਾਅਵੇ

0 comments

Summary

ਵਿਗਿਅਾਨ ਕਾਂਗਰਸ ਪਿੱਛਲੇ ਸਾਲਾਂ ਵਿੱਚ ਅਾਪਣੇ ਮਕਸਦ ਤੋਂ ਭਟਕ ਚੁੱਕੀ ਹੈ। ਵਿਗਿਅਾਨੀ ੲਿਸ ਨਾਲ ਜੁੜਨ ਤੋਂ ਕਤਰਾੳੁਂਦੇ ਹਨ ਤੇ ੲਿੱਸ ਵਿੱਚ ਅਣਵਿਗਿਅਾਨਕ ਦਾਅਵੇ ਕੀਤੇ ਜਾ ਰਹੇ ਹਨ। ੲਿੱਸ ਮੰਚ ਨੂੰ 106 ਸਾਲ ਪਹਿਲਾਂ ਸ਼ੁਰੂ ਕਰਨ ਦਾ ਮਨਸ਼ਾ ਦੇਸ਼ ਵਿੱਚ ਵਿਗਿਅਾਨ ਦਾ ਪਸਾਰ ਕਰਨਾ ਸੀ। ਅੱਜ ੲਿੱਸ ਨੂੰ ਵਾਪਿਸ ਸਹੀ ਲੀਹਾਂ ਤੇ ਲਿਅਾੳੁਣ ਦੀ ਲੋੜ ਹੈ।

Full Article

ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ ਦਾ ਮਕਸਦ ਭਾਰਤ ਵਿਚ ਵਿਗਿਆਨ ਨੂੰ ਅੱਗੇ ਵਧਾਉਣਾ ਅਤੇ ੳੁਤਸ਼ਾਹਿਤ ਕਰਨਾ ਹੈ। ੲਿਹ ਅਸੋਸੀੲੇਸ਼ਨ 1914 ਵਿੱਚ ਹੋਂਦ ਵਿੱਚ ਅਾੲੀ ਤੇ ੳੁਸੇ ਸਾਲ ਤੋਂ ਹੀ ੲਿਹ ਭਾਰਤੀ ਵਿਗਿਆਨ ਕਾਂਗਰਸ ਦਾ ਆਯੋਜਨ ਕਰ ਰਹੀ ਹੈ। 1947 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ੲਿੱਸ ਅਸੋਸੀੲੇਸ਼ਨ ਦੇ ਕੰਮ ਨੂੰ ਵਿਗਿਆਨ-ਅਧਾਰਤ ਕੌਮੀ ਏਜੰਡੇ ਅਤੇ ਭਾਰਤੀ ਸਵਿੰਧਾਨ ਦੀ ਵਿਗਿਅਾਨਕ ਸੋਚ ਪ੍ਰਤੀ ਵਚਨਬੱਧਤਾ ਨਾਲ ਜੋੜ ਕੇ ੲਿਸ ਮੁਹਾਜ਼ ਨੂੰ ੲਿਕ ਨਵਾਂ ਮੋੜ ਦਿੱਤਾ। 1976 ਵਿੱਚ ਵਿਗਿਆਨ ਅਤੇ ਤਕਨਾਲੋਜੀ ਨਾਲ ਜੁੜੇ ਕੌਮੀ ਮੁੱਦਿਆਂ ਬਾਰੇ ਚਰਚਾ ਨੂੰ ਵਿਗਿਅਾਨ ਕਾਂਗਰਸ ਦੇ ਮੁੱਖ ਏਜੰਡੇ ਵਿਚ ਲਿਆਂਦਾ ਗਿਆ। ਬਾਅਦ ਵਿੱਚ ਹੋਰ ਹਿੱਸੇ, ਜਿਵੇਂ ਵਿਗਿਆਨ ਸੰਚਾਰਕਾਂ ਦੀ ਗੋਸ਼ਟੀ, ਸਕੂਲੀ ਵਿਦਿਆਰਥੀਆਂ ਲਈ ਵਿਗਿਅਾਨ ਅਤੇ ਵਿਗਿਆਨ ਵਿੱਚ ਅੌਰਤਾਂ ਦੀ ਸ਼ਮੂਲੀਅਤ ਅਾਦਿ ਵਿਗਿਅਾਨ ਕਾਂਗਰਸ ਦੇ ਪ੍ਰੋਗਰਾਮਾ ਵਿੱਚ ਜੋੜੇ ਗੲੇ। ਭਾਰਤੀ ਵਿਗਿਅਾਨੀਅਾਂ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਵੀ ਵਿਗਿਅਾਨ ਕਾਂਗਰਾਸ ਦੇ ੳੁਦੇਸ਼ਾਂ ਵਿੱਚ ਸ਼ਾਮਿਲ ਹੈ ਤੇ ਪਿਛਲੇ ਸਾਲਾਂ ਵਿੱਚ ੳੁੱਘੇ ਅੰਤਰਰਾਸ਼ਟਰੀ ਵਿਗਿਅਾਨੀਅਾਂ ਨੂੰ ਕਾਂਗਰਸ ਵਿੱਚ ਸੱਦਿਅਾ ਜਾ ਰਿਹਾ ਹੈ। ਵਿਗਿਆਨ ਕਾਂਗਰਸ ਵਿਚ ਸਿਆਸੀ ਆਗੂਆਂ ਦੀ ਸ਼ਮੂਲੀਅਤ ੲਿਸ ਵਿਚਾਰ ਨਾਲ ਕੀਤੀ ਗੲੀ ਸੀ ਕਿ ਉਹ ੲਿਸ ਵਿੱਚਲੇ ਵਿਗਿਅਾਨਕ ਵਿਚਾਰ ਵਟਾਂਦਰਿਅਾਂ ਤੋਂ ਦੇਸ਼ ਦੀ ਤਰਕੀ ਸਬੰਧੀ ਸੰਕੇਤ ਲੈਣਗੇ ਤਾਂ ਜੋ ਦੇਸ਼ ਵਿਗਿਅਾਨਕ ਲੀਹਾਂ ਤੇ ਅੱਗੇ ਵੱਧ ਸਕੇ। ੲਿਹ ਸ਼ਮੂਲੀਅਤ ਦੇਸ਼ ਦੀ ਵਿਗਿਅਾਨ ਬਾਰੇ ਪ੍ਰਤੀਬੱਧਤਾ ਤੇ ਸਰਕਾਰ ਵਲੋਂ ਵਿਗਿਅਾਨ ਨੂੰ ਸਹੀ ਢੰਗ ਨਾਲ ਹਲਾਸ਼ੇਰੀ ਦੇਣ ਦਾ ਵੀ ਸੂਚਕ ਮੰਨੀ ਜਾਂਦੀ ਹੈ।

 

ਪਿਛਲੇ ਸਾਲਾਂ ਵਿੱਚ ਜਿਸ ਢੰਗ ਨਾਲ ਵਿਗਿਅਾਨ ਕਾਂਗਰਸ ਕਰਵਾੲੀ ਜਾ ਰਹੀ ਹੈ, ੲਿੱਸ ਤੋਂ ਸਾਫ ਜ਼ਾਹਿਰ ਹੈ ਕਿ ਵਿਗਿਅਾਨ ਕਾਂਗਰਸ ਅਾਪਣੇ ੳੁਦੇਸ਼ਾਂ ਤੋ ਪਰਾਂ ਹੱਟ ਚੁੱਕੀ ਹੈ। ਅਜ਼ਾਦੀ ਤੋਂ ਬਾਅਦ ਦੇ ਸਾਲਾਂ ਵਿੱਚ ਸਿਅਾਸੀ ਅਾਗੂ ਵਿਗਿਅਾਨ ਕਾਂਗਰਸ ਵਿੱਚ ਵਿਗਿਅਾਨ ਤੋਂ ਦੇਸ਼ ਲੲੀ ਸੇਧ ਲੈਣ ਅਾਓਂਦੇ ਸਨ। ਹੁਣ ੳੁਲਟਾ ਹੋ ਰਿਹਾ ਹੈ, ਸਿਅਾਸੀ ਅਾਗੂ ਵਿਗਿਅਾਨ ਨੂੰ ਪ੍ਰਭਾਵਤ ਕਰਨ, ਵਿਗਿਅਾਨ ਬਾਰੇ ਦਾਅਵੇ ਕਰਨ ਤੇ ਵਿਗਿਅਾਨੀਅਾਂ ਨੂੰ ਵਿਗਿਅਾਨ ਦਾ ੲੇਜੰਡਾ ਦਸਣ ਅਾਓਂਦੇ ਜਾਪਦੇ ਨੇ। ਦੂਸਰੇ ਪਾਸੇ ਦੇਸ਼ ਦੇ ਵਿਗਿਅਾਨੀ ਵਿਗਿਅਾਨ ਕਾਂਗਰਸ ਤੋਂ ਪਰਾਂ ਹਟਦੇ ਜਾ ਰਹੇ ਨੇ, ਬਹੁਤ ਸਾਰੇ ਵਿਗਿਅਾਨੀ ਤਾਂ ੲਿੱਸ ਵਿੱਚ ਸ਼ਾਮਿਲ ਹੋਣੋ ਵੀ ਕਤਰਾਓਂਦੇ ਨੇ। ੲਿਹ ਸਿਰਫ ੲਿੱਕ ੲਿਤਫਾਕ ਨਹੀਂ ਕਿ ਭਾਰਤੀ ਮੂਲ ਦੇ ਨੋਬਲ ੲਿਨਾਮ ਵਿਜੇਤਾ ਵੈਂਕਟਾਰਾਮਨ ਰਾਮਕ੍ਰਿਸ਼ਨਨ ਨੇ ੲਿਸ ਕਾਂਗਰਸ ਨੂੰ ੲਿੱਕ ਸਰਕਸ ਕਿਹਾ ਹੈ। ਬਹੁਤੇ ਵਿਗਿਅਾਨੀਅਾਂ ਨੂੰ ਲਗਦਾ ਹੈ ਕਿ ਜਿਸ ਢੰਗ ਨਾਲ ੲਿਹ ਕਾਂਗਰਸ ਕਰਵਾੲੀ ਜਾ ਰਹੀ ਹੈ, ੳੁਹਨਾਂ ਲੲੀ ੲਿੱਸ ਨਾਲ ਅਰਥਪੂਰਵਕ ਜੁੜਨਾ ਮੁਸ਼ਕਿਲ ਹੈ ਅਤੇ ੲਿਹ ਕਾਂਗਰਸ ੲਿੱਕ ਵਿਗਿਅਾਨਕ ੲਿਕੱਠ ਹੋਣ ਦੀ ਥਾਂ ਮਹਿਜ਼ ਸਰਕਾਰੀ ਪ੍ਰਦਰਸ਼ਨੀ ਬਣ ਕੇ ਰਹਿ ਗੲੀ ਹੈ। ਵੈਸੇ ਵੀ ਜ਼ਿਅਾਦਾਤਰ ਭਾਰਤੀ ਵਿਗਿਅਾਨੀਅਾਂ ਵਿੱਚ ਅਾਮ ਲੋਕਾਂ ਨਾਲ ਜੁੜਨ ਦਾ ਰੁਝਾਨ ਘੱਟ ਹੈ ਅਤੇ ੳੁਹ ਅਪਣੇ ਵਿਸ਼ੇ ਤੇ ਅਾਪਣੇ ਕੈਰੀਅਰ ਵੱਲ ਵਧੇਰੇ ਕੇਂਦਰਤ ਰਹਿੰਦੇ ਨੇ। ਬਹੁਤ ਘੱਟ ਭਾਰਤੀ ਵਿਗਿਅਾਨੀ ਅਾਮ ਲੋਕਾਂ ਨਾਲ ਜੁੜ ਕੇ, ਸਮਾਜ ਵਿੱਚ ਵਿਗਿਅਾਨ ਤੇ ਵਿਗਿਅਾਨਕ ਸੋਚ ਦੇ ਪ੍ਰਚਾਰ ਦੇ ਕੰਮ ਲੲੀ ਸਮਾਂ ਕਢਣ ਲੲੀ ਤਿਅਾਰ ਹੁੰਦੇ ਹਨ।

 

ਇਨ੍ਹਾਂ ਹਾਲਾਤ ਵਿੱਚ, ਵਿਗਿਆਨ ਕਾਂਗਰਸ ਦੁਆਰਾ ਮੁਹੲੀਅਾ ਕਰਵਾੲੇ ਗੲੇ ਮੰਚ ਨੂੰ ਗੈਰ ਵਿਗਿਅਾਨਕ ਲੋਕਾਂ ਨੇ ਵਰਤਣਾ ਸ਼ੁਰੂ ਕਰ ਦਿਤਾ ਹੈ। ਵਿਗਿਅਾਨ ਕਾਂਗਰਸ ਦੇ ਮੰਚ ਤੋਂ ਤੱਥਹੀਣ ਗੱਲਾਂ ਹੋਣ ਲਗੀਅਾਂ ਨੇ ਜਿਸ ਵਿੱਚ ਪੁਰਾਤਨ ਭਾਰਤ ਵਿੱਚ ਅਜੋਕਾ ਵਿਗਿਅਾਨ ਤੇ ਧਾਰਮਿਕ ਗਰੰਥਾਂ ਵਿੱਚ ਵਿਗਿਅਾਨ ਬਾਰੇ ਅਨੇਕਾਂ ਦਾਅਵੇ ਸ਼ਾਮਿਲ ਹਨ। ੲਿਹਨਾਂ ਦਾਅਵਿਅਾਂ ਤੇ ਵਿਗਿਅਨ ਬਾਰੇ ਗਲਤ ਧਾਰਨਾਵਾਂ ਦਾ ਸਿਲਸਲਾ ਦੇਸ਼ ਵਿੱਚ ਹੋਰ ਥਾਵਾਂ ਤੇ ਵੀ ਚੱਲ ਰਿਹਾ ਹੈ । ਫਰਜ਼ੀ ਵਿਗਿਆਨ ਦੇ ਦਾਅਵੇਦਾਰਾਂ ਵਾਸਤੇ ਵਿਗਿਅਾਨ ਕਾਂਗਰਸ ਅਾਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦਾ ਮਹਿਜ਼ ੲਿੱਕ ਹੋਰ ਮੰਚ ਹੈ। ਕਦੀ ਡਾਰਵਿਨ ਦੇ ਸਿਧਾਂਤ ਨੂੰ ੲਿਸ ਲੲੀ ਗਲਤ ਕਿਹਾ ਜਾ ਰਿਹਾ ਹੈ ਕਿ ਸਾਡੇ ਪੂਰਵਜਾਂ ਨੇ ਬਾਂਦਰ ਤੋਂ ਮਨੁੱਖ ਬਣਦਾ ਨਹੀਂ ਵੇਖਿਅਾ ਤੇ ਕਦੀ ਨਿੳੂਟਨ ਤੇ ਅਾੲੀਨਸਟਾੲੀਨ ਦੇ ਸਿਧਾਂਤਾਂ ਨੂੰ ਗਲਤ ਦਸਿਅਾ ਜਾਂਦਾ ਹੈ। ਬਦਕਿਸਮਤੀ ਨਾਲ 106 ਵੀਂ ਸਾਇੰਸ ਕਾਂਗਰਸ ਜੋ ੲਿਸ ਸਾਲ ਜਲੰਧਰ ਵਿੱਚ ਹੋੲੀ, ੲਿੱਸ ਵਿੱਚ ਗੈਰ ਵਿਗਿਅਾਨਕ ਗੱਲਾਂ ਸਕੂਲ ਦੇ ਵਿਦਿਆਰਥੀਅਾਂ ਲੲੀ ਅਯੋਜਿਤ ਪ੍ਰੋਗਰਾਮ ਵਿੱਚ ਹੋੲੀਅਾਂ ਜੋ ਵਿਦਿਅਾਰਥੀਅਾਂ ਨੂੰ ਵਿਗਿਅਾਨ ਬਾਰੇ ਗੁਮਰਾਹ ਕਰ ਸਕਦੀਅਾਂ ਨੇ।

 

ਮੁੱਢ ਕਦੀਮ ਤੋਂ ਹੀ ਸਭਿਅਾਤਾਵਾਂ ਨੇ ਗਿਅਾਨ ਬਣਾੲਿਅਾ ਹੈ ਤੇ ੲਿਸ ਨੂੰ ਸੂਤਰਬੱਧ ਵੀ ਕੀਤਾ ਹੈ। ੲਿਸ ਗਿਅਾਨ ਦੇ ਕੲੀ ਹਿਸਿਅਾਂ ਨੂੰ ੳੁਸ ਸਮੇਂ ਦਾ ਵਿਗਿਅਾਨ ਕਹਿਣਾ ਵੀ ਬਿਲਕੁਲ ਵਾਜਬ ਹੈ। ਪਰ ੲਿਹ ਕਹਿਣਾ ਕੇ ਸਾਰਾ ਅਜੋਕਾ ਵਿਗਿਅਾਨ ਪੁਰਾਤਨ ਭਾਰਤੀ ਸਭਿਅਤਾ ਕੋਲ ਮੋਜੂਦ ਸੀ ੲਿੱਕ ਵੱਖਰੀ ਗੱਲ ਹੈ। ੲਿਸ ਤਰਾਂ ਦੀ ਬਿਅਾਨਕਾਰੀ ਪੁਰਾਤਨ ਸਭਿਅਤਾ ਦੇ ਗਿਅਾਨ ਤੇ ਅਜੋਕੇ ਵਿਗਿਅਾਨ, ਦੋਹਵਾਂ ਨਾਲ ਹੀ ਜ਼ਿਅਾਦਤੀ ਹੈ । ਪੁਰਾਤਨ ਸਭਿਅਾਤਾਵਾਂ ਵਿੱਚਲੇ ਗਿਅਾਨ ਦੀ ਤਸਦੀਕ ਤੇ ੲਿਸ ਦੇ ੲਿਤਿਹਾਸ ੳੁਪਰ ਵਿਗਿਅਾਨ ਦੇ ੲਿਤਿਹਾਸਕਾਰ ਖੋਜ ਕਰਦੇ ਹਨ ਤੇ ੲਿਸ ਤਰਾਂ ਦੀ ਚੋਖੀ ਖੋਜ ਹੋ ਵੀ ਚੁੱਕੀ ਹੈ। ੲਿਹ ਵਿਸ਼ਾ ਵਿਗਿਅਾਨ ਦਾ ਨਹੀਂ ਬਲਕਿ ਵਿਗਿਅਾਨ ਦੇ ੲਿਤਿਹਾਸ ਦਾ ਹੈ। ੲਿਤਿਹਾਸ ਦੀ ਖੋਜ ਦੇ ਸਥਾਪਤ ਤਰੀਕੇ ਮੋਜੂਦ ਹਨ ਜਿਹਨਾਂ ਦੁਅਾਰਾ ਅਸੀਂ ਪੁਰਾਤਨ ਸਭਿਅਾਤਾਵਾਂ ਵਿੱਚ ਅਜੋਕੇ ਵਿਗਿਅਾਨ ਦੇ ਮੋਜੂਦ ਹੋਣ ਬਾਰੇ ਦਾਅਵਿਅਾਂ ਦਾ ਵਿਗਿਅਾਨਕ ਤਰਕ ਨਾਲ ਨਰੀਖਣ ਕਰ ਸਕਦੇ ਹਾਂ ਤੇ ਜਾਣ ਸਕਦੇ ਹਾਂ ਕਿ ੲਿਹਨਾਂ ਵਿੱਚ ਕਿੰਨਾ ਕੁ ਸੱਚ ਹੈ । ਹੁਣ ਤੱਕ ਟੈਸਟ ਟਿੳੂਬ ਬੱਚੇ, ਮਿਜ਼ਾੲੀਲਾਂ, ਪਲਾਸਟਿਕ ਸਰਜਰੀ ਅਾਦਿ ਦੇ ਪੁਰਾਤਨ ਭਾਰਤ ਵਿੱਚ ਹੋਣ ਬਾਰੇ ਕੋੲੀ ੲਿਤਿਹਾਸਕ ਤੱਥ ਨਹੀਂ ਮਿਲਦੇ। ਫੇਰ ਵੀ ੲਿਹਨਾਂ ਦੇ ਪੁਰਾਤਨ ਭਾਰਤ ਵਿੱਚ ਮੋਜੂਦ ਹੋਣ ਦਾ ਜ਼ਿਕਰ ਵਿਗਿਅਾਨ ਕਾਗਰਸਾਂ ਤੇ ਹੋਰ ਮੰਚਾਂ ੳੁਤੇ ਬਾਰ ਬਾਰ ਹੋੲਿਅਾ ਹੈ। ਵਿਗਿਅਾਨ ਦੇ ਕਿਸੇ ੲਿਤਿਹਾਸਕਾਰ ਨੇ ੲਿਹਨਾਂ ਦੀ ਪੁਸ਼ਟੀ ਨਹੀਂ ਕੀਤੀ ਤੇ ੲਿਹਨਾਂ ਦਾਅਵਿਅਾਂ ਦਾ ਕੋੲੀ ਵਿਗਿਅਾਨਕ ਤੇ ੲਿਤਿਹਾਸਕ ਸਬੂਤ ਨਹੀਂ ਮਿਲਦਾ ਹੈ।

 

ੲਿਸੇ ਤਰਾਂ ਜਦੋਂ ਧਾਰਮਿਕ ਗਰੰਥਾਂ ਵਿੱਚ ਅਜੋਕਾ ਵਿਗਿਅਾਨ ਅਂਕਿਤ ਹੋਣ ਬਾਰੇ ਕਿਹਾ ਜਾਂਦਾ ਹੈ ਤਾਂ ੲਿਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਕਿਸ ਵਿਗਿਅਾਨ ਦੀ ਗੱਲ ਕਰ ਰਹੇ ਹਾਂ? ਵਿਗਿਅਾਨ ਬਦਲਦਾ ਰਹਿੰਦਾ ਹੈ ਤੇ ਬਹੁਤ ਸਾਰੇ ਸਿਧਾਂਤ ਜੋ ਪਹਿਲਾਂ ਵਿਗਿਅਾਨ ਦੇ ਸਿਧਾਂਤ ਮੰਨੇ ਜਾਂਦੇ ਸਨ ਹੁਣ ਨਵੇਂ ਵਿਗਿਅਾਨਕ ਸਿਧਾਂਤਾਂ ਨਾਲ ਬਦਲ ਦਿਤੇ ਗੲੇ ਹਨ। ਨਿੳੂਟੱਨ ਦੇ ਗੱਤੀ ਦੇ ਨਿਯਮ ਪਹਿਲਾਂ ਵਿਅਾਪਕ ਸਚਾੲੀ ਦੇ ਰੂਪ ਵਿੱਚ ਮੰਨੇ ਜਾਂਦੇ ਸਨ, ਪਰ ਵੀਹਵੀਂ ਸਦੀ ਦੇ ਸ਼ਰੂ ਵਿੱਚ ੲਿਹ ਪਤਾ ਲਗਾ ਕਿ ਜਦੋਂ ਕੋੲੀ ਵਸਤੂ ਬਹੁਤ ਤੇਜ਼ ਚਲਦੀ ਹੈ ਤੇ ੳੁਸ ਦਾ ਵੇਗ ਪ੍ਰਕਾਸ਼ ਦੇ ਵੇਗ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਸਾਨੂੰ ਨਿੳੂਟੱਨ ਦੇ ਨਿਯਮਾਂ ਨੂੰ ਬਦਲਨਾ ਪੈਂਦਾ ਹੈ। ੲਿਸੇ ਤਰਾਂ ਪਹਿਲਾਂ ਸਮਝਿਅਾ ਜਾਂਦਾ ਸੀ ਕਿ ਡੀਅੈਨੲੇ ਤੋਂ ੲਿਲਾਵਾ ਹੋਰ ਕੋੲੀ ਤਰੀਕਾ ਨਹੀਂ ਜਿਸ ਨਾਲ ੲਿੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਗੁਣ ਮਿਲ ਸਕਦੇ ਨੇ। ਪਰ ਹੁਣ ਕੲੀ ਨਵੇਂ ਤੱਥ ਸਾਹਮਣੇ ਅਾ ਰਹੇ ਨੇ ਤੇ ੲਿੱਸ ਸਿਧਾਂਤ ਨੂੰ ਅੱਗੇ ਵਧਾੲਿਅਾ ਜਾ ਰਿਹਾ ਹੈ। ਜਿਵੇਂ-ਜਿਵੇਂ ਵਿਗਿਅਾਨਕ ਸਮਝ ਦਾ ਨਵੀਨੀਕਰਣ ਹੁੰਦਾ ਹੈ ਵਿਗਿਅਾਨ ਦੀਅਾਂ ਧਾਰਣਾਵਾਂ ਵੀ ਬਦਲਦੀਅਾਂ ਰਹਿੰਦੀਅਾਂ ਹਨ। ਕਿਹੜਾ ਵਿਗਿਅਾਨ ਅਸੀਂ ਧਾਰਮਿਕ ਪੁਸਤਕਾਂ ਨਾਲ ਜੋੜਾਂਗੇ? ਕੀ ਅਸੀਂ ਪਵਿਤਰ ਗਰੰਥਾਂ ਨੂੰ ਵੀ ਤਬਦੀਲ ਕਰਾਂਗੇ? ੲਿਹ ਜਾੲਿਜ਼ ਨਹੀਂ ਲਗਦਾ ਤੇ ੲਿਹ ਕੁਫਰ ਗਿਣਿਅਾ ਜਾਵੇਗਾ। ੲਿੱਹ ਕੁਝ ੲਿੱਕ ਸਮਸਿਅਾਵਾਂ ਨੇ ਜੋ ਸਾਡੇ ਸਾਹਮਣੇ ਅਾੳੁਣਗੀਅਾਂ ਜੇ ਅਸੀਂ ਪਵਿਤਰ ਗਰੰਥਾਂ ਨੂੰ ਵਿਗਿਅਾਨ ਨਾਲ ਰਲਾੳੁਣ ਦੀ ਕੋਸ਼ਿਸ਼ ਕਰਾਂਗੇ। ਵਿਗਿਅਾਨਕ ਤੇ ਧਾਰਮਿਕ ਗਿਅਾਨ ਵਿੱਚਲਾ ਵੱਖਰੇਵਾਂ ਹੋਰ ਵੀ ਢੂੰਘਾ ਹੈ। ਵਿਗਿਅਾਨ ਮਨੁੱਖ ਦੁਅਾਰਾ ਵਿਗਿਅਾਨਕ ਤਰੀਕੇ ਵਰਤ ਕੇ ਬਣਾੲਿਅਾ ਗਿਅਾ ਗਿਅਾਨ ਹੈ ਜਿਸ ਦੀਅਾਂ ਧਾਰਨਾਵਾਂ ਸਮੇਂ ਨਾਲ ਬਦਲਦੀਅਾਂ ਰਹਿੰਦੀਅਾਂ ਨੇ। ਅਧਿਅਾਤਮਿਕ ਗਿਅਾਨ ਜੋ ਪਵਿਤਰ ਪੁਸਤਕਾਂ ਵਿੱਚ ਦਰਜ ਹੈ, ਮਨੁੱਖ ਦੁਅਾਰਾ ਬਣਾੲਿਅਾ ਨਹੀਂ ਮੰਨਿਅਾ ਜਾਂਦਾ। ੲਿਹ ਸੰਪੂਰਨ ਮੰਨਿਅਾ ਜਾਂਦਾ ਹੈ ਤੇ ੲਿਸ ਵਿੱਚ ਬਦਲਾਅ ਵੀ ਸੰਭਵ ਨਹੀਂ ਹੈ। ੲਿੱਸ ਲੲੀ ੲਿਹਨਾਂ ਦੋ ਕਿਸਮ ਦੇ ਗਿਅਾਨਾ ਦਾ ਸੁਮੇਲ ਸੰਭਵ ਨਹੀਂ ਤੇ ੲਿਸ ਤਰਾਂ ਦੇ ਸੁਮੇਲ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਿਲਾਂ ਦਾ ਅਾੳੁਣਾ ਲਾਜ਼ਮੀਂ ਹੈ।

 

ਵਿਗਿਅਾਨ ਨੂੰ ਸਾਡੇ ਲੲੀ ਸਹੂਲਤਾਂ ਪੈਦਾ ਕਰਨ ਲੲੀ ਵਸਤੂਅਾਂ ਦੇ ਨਿਰਮਾਣ ਦੇ ਸਾਧਨ ਤੱਕ ਸੀਮਿਤ ਰੱਖ ਕੇ ਹੀ ਨਹੀਂ ਵੇਖਣਾ ਚਾਹੀਦਾ ਸਗੋਂ ੲਿੱਸ ਨੂੰ ੲਿੱਕ ਸੋਚਣ ਤੇ ਜਿੳੂਣ ਦੇ ਤਰੀਕੇ ਦੇ ਤੌਰ ਤੇ ਸਮਝਣਾ ਚਾਹੀਦਾ ਹੈ। ਵਿਗਿਅਾਨ ਦਾ ਤਰੀਕਾ ਮਨੁੱਖ ਨੂੰ ਜ਼ਿੰਦਗੀ ਦੇ ਬਹੁਤ ਸਾਰੇ ਹਾਲਾਤ ਵਿੱਚ ਵਿਗਿਅਾਨਕ ਤਰਕ ਦੇ ਅਾਧਾਰ ਤੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਦਿੰਦਾ ਹੈ। ਵਿਗਿਅਾਨ ਦਾ ੲਿਹ ਮਹਤਵਪੂਰਣ ਪੱਖ ਵਿਗਿਅਾਨ ਦੀ ਸਿਖਿਅਾ, ਵਿਗਿਅਾਨ ਦੀ ਨੀਤੀ, ਤੇ ਕੲੀ ਵਾਰ ਵਿਗਿਅਾਨੀਅਾਂ ਦੀ ਅਾਪਣੀ ਸੋਚ ਵਿੱਚ ਵੀ ਸਹੀ ਰੂਪ ਵਿੱਚ ੳੁਜਾਗਰ ਨਹੀਂ ਹੁੰਦਾ ਅਤੇ ਅਣਗੋਲਿਅਾ ਰਹਿ ਜਾਂਦਾ ਹੈ। ਭਾਵੇਂ ਵਿਗਿਅਾਨ ਤੇ ਵਿਗਿਅਾਨਕ ਸੋਚ ਦੇ ਪ੍ਰਸਾਰ ਲੲੀ ਦੇਸ਼ ਵਿੱਚ ਸੰਸਥਾਵਾਂ ਮੋਜੂਦ ਹਨ, ਤੇ ਵਿਗਿਅਾਨ ਕਾਂਗਰਸ ਵੀ ੲਿਸੇ ਕੜੀ ਦਾ ੲਿੱਕ ਹਿਸਾ ਹੈ, ੲਿਹ ਕੰਮ ਲੋੜੀਂਦੀ ਸੰਜੀਦਗੀ ਨਾਲ ਨਹੀਂ ਹੋ ਰਿਹਾ। ਦੇਸ਼ ਵਿੱਚ ਅੱਜ ਵੀ ਅੰਧ ਵਿਸ਼ਵਾਸ ਤੇ ਅਣ ਵਿਗਿਅਾਨਕ ਸੋਚ ਦਾ ਬੋਲਬਾਲਾ ਹੈ। ੲਿਸ ਸਥਿੱਤੀ ਨੂੰ ਬਦਲਣ ਦੀ ਲੋੜ ਹੈ ।

 

ਵਿਗਿਅਾਨ ਕਾਂਗਰਸ ਦੇ ਅਯੋਜਕਾਂ ਨੂੰ ੲਿਹ ਯਕੀਨੀ ਬਣਾੳੁਣਾ ਚਾਹੀਦਾ ਹੈ ਕਿ ਵਿਗਿਅਾਨ ਕਾਂਗਰਸ ਸਹੀ ਵਿਗਿਅਾਨਕ ਸੋਚ ਨਾਲ ਜੁੜ ਕੇ ਚਲੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ਦੇ ੳੁੱਘੇ ਵਿਗਿਅਾਨੀ ੲਿਸ ਵਿੱਚ ਸੰਜੀਦਗੀ ਨਾਲ ਭਾਗ ਲੈਣ। ਵਿਗਿਅਾਨ ਦੀਅਾਂ ਤਿੰਨ ਅਕਾਦਮੀਅਾਂ, ਭਾਰਤੀ ਵਿਗਿਅਾਨ ਅਕਾਦਮੀ (ਬੰਗਲੂਰੂ), ਭਾਰਤੀ ਰਾਸ਼ਟਰੀ ਵਿਗਿਅਾਨ ਅਕਾਦਮੀ (ਦਿੱਲੀ) ਤੇ ਰਾਸ਼ਟਰੀ ਵਿਗਿਅਾਨ ਅਕਾਦਮੀ (ਅਲਾਹਾਬਾਦ) ਨੂੰ ਸਾਂੲਿਸ ਕਾਂਗਰਸ ਨਾਲ ਜੋੜਿਅਾ ਜਾਵੇ । ਸਰਕਾਰ ਦੀ ਸ਼ਮੂਲੀਅਤ ੲਿੱਕ ਸਹੂਲਤ ਪ੍ਰਦਾਨਕ ਤੇ ਵਿਗਿਅਾਨ ਨੂੰ ਹਲਾਸ਼ੇਰੀ ਦੇਣ ਦੇ ਰੂਪ ਵਿੱਚ ਹੋਵੇ ਨਾ ਕੇ ਸਰਕਾਰੀ ਅਜੰਡਾ ਕਾਂਗਰਸ ੳੁਪਰ ਲੱਦਣ ਦੀ ਮਣਸ਼ਾ ਨਾਲ । ੲਿਹ ਯਕੀਨੀ ਬਣਾੲਿਅਾ ਜਾਵੇ ਕਿ ਸਾਰੇ ਭਾਸ਼ਣ ੳੁਹਨਾਂ ਵਿਅਕਤੀਅਾਂ ਦੁਅਾਰਾ ਦਿੱਤੇ ਜਾਣ ਜਿਹਨਾਂ ਦੀ ਅਾਪਣੇ ਵਿਸ਼ੇ ਵਿੱਚ ਪਹਿਚਾਣ ਹੈ, ਤੇ ੳੁਹ ਅਾਪਣੇ ਵਿਸ਼ੇ ਬਾਰੇ ਹੀ ਚਰਚਾ ਕਰਨ । ਵਿਗਿਅਾਨ ਅਕਾਦਮੀਅਾਂ ੲਿੱਸ ਵਿੱਚ ਅਯੋਜਕਾਂ ਦੀ ਸਹਾੲਿਤਾ ਕਰ ਸਕਦੀਅਾਂ ਹਨ। ਵਿਗਿਅਾਨ ਦਾ ੲਿਤਿਹਾਸ ਤੇ ਪੁਰਾਤਨ ਭਾਰਤੀ ਸਭਿਅਤਾ ਦੀ ਵਿਗਿਅਾਨ ਨੂੰ ਦੇਣ, ਤੇ ੲਿਸ ਦੇ ਮੁਲੰਕਣ ਨੂੰ ਵਿਗਿਅਾਨ ਦੇ ੲਿਤਿਹਾਸਕਾਰਾਂ ਤੇ ਛੱਡ ਦਿੱਤਾ ਜਾਵੇ। ੲਿੳੁਂ ਵਿਗਿਅਾਨ ਕਾਂਗਰਸ ਨੂੰ ਵਾਪਿਸ ਲੀਹਾਂ ਤੇ ਲਿਅਾਂਦਾ ਜਾ ਸਕਦਾ ਹੈ ਤੇ ੲਿਹ ਵਿਗਿਅਾਨ ਨੂੰ ਅਾਮ ਲੋਕਾਂ ਨਾਲ ਜੋੜਨ ਦੇ ਕੰਮ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ।

 

ਅਰਵਿੰਦ ਅਾੲੀਸਰ ਮੋਹਾਲੀ ਵਿੱਚ ਪ੍ਰੋਫੈਸਰ ਹੈ ।

To read this article in English, click here.

Update (29/01/2019): The blurb of this article was modified to correct a typo.

Add comment

Login

E-mail is already registered on the site. Please use the Login enter another or

You entered an incorrect username or password

Sorry, you must be logged in to post a comment.